ਨਵੀਂ ਦਿੱਲੀ, 22 ਫਰਵਰੀ, 2017 : ਤੁਹਾਡਾ ਬੈਂਕ ਖਾਤਾ ਚਾਹੇ ਨਵਾਂ ਹੈ ਜਾਂ ਪੁਰਾਣਾ, ਪਰ ਜੇ ਤੁਸੀਂ ਬੈਂਕ ਵਿਚ ਆਪਣਾ ਪੈਨ ਨੰਬਰ ਨਹੀਂ ਦਿੱਤਾ ਤਾਂ ਤੁਹਾਡਾ ਅਕਾਊਂਟ ਫ੍ਰੀਜ ਹੋ ਸਕਦਾ ਹੈ।
ਬੈਂਕ ਵੱਲੋਂ ਆਪਣੇ ਗਾਹਕਾਂ ਨੂੰ ਨੋਟਿਸ ਭੇਜ ਕੇ ਪੈਨ ਨੰਬਰ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਦੇ ਤਹਿਤ ਹੁਣ ਤੱਕ ਕਰੀਬ 1 ਲੱਖ ਤੋਂ ਵੱਧ ਲੋਕਾਂ ਨੂੰ ਬੈਂਕ ਵੱਲੋਂ ਨੋਟਿਸ ਭੇਜਿਆ ਜਾ ਚੁੱਕਿਆ ਹੈ।
ਜੇਕਰ ਕਿਸੀ ਖਾਤਾ ਧਾਰਕ ਕੋਲ ਪੈਨ ਨੰਬਰ ਨਹੀਂ ਹੈ ਤਾਂ ਉਹ ਸਿਰਫ ਫਾਰਮ-60 ਭਰ ਕੇ ਜਮ੍ਹਾਂ ਕਰਵਾ ਸਕਦਾ ਹੈ।
ਪੈਨ ਨੰਬਰ ਦੇਣਾ ਹੁਣ ਸਭ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ।