ਕੰਮ ਤੇ ਸ਼ਰਮ
( ਪੜ੍ਹ ਲਿਓ ਲਾਈਕ ਤੇ ਸ਼ੇਅਰ ਬੇਸ਼ੱਕ ਨਾ ਕਰਿਓ)
ਬੇਰੁਜ਼ਗਾਰੀ ਦਾ ਬਹੁਤ ਰੌਲਾ ਪਾਇਆ ਪੰਜਾਬ ਚ ..ਕੁਛ ਹੱਦ ਤੱਕ ਸਹੀ ਵੀ ਆ
ਪਰ ਕੰਮ ਕਰਨਾ ਕੌਣ ਚਾਹੁੰਦਾ 5%-10% ਨੂੰ ਛੱਡ ਕੇ
ਜਿਹਨੂੰ ਸਰਕਾਰੀ ਨੌਕਰੀ ਨਹੀ ਮਿਲੀ ਹਰੇਕ ਈ ਬੇਰੁਜ਼ਗਾਰ ਕਹਾਉਂਦੇ
ਕੰਮ ਕਰਨ ਵਾਸਤੇ ਸੋਚ ਬਦਲਣੀ ਪਊ
ਪੰਜਾਬ ਕਿੰਨੇ ਬੇਰੁਜ਼ਗਾਰ ਮੁੰਡੇ ਆ.. ਤੇ ਕਿੰਨੀਆ ਰੇਹੜੀਆਂ?
ਤੇ ਕਿੰਨੀਆ ਰੇਹੜੀਆਂ ਪੰਜਾਬੀ ਚਲਾਉਂਦੇ ਆ ਤੇ ਆਟੋ ਰਿਕਸ਼ਾ ਤੇ ਚਾਹ ਦੀਆਂ ਦੁਕਾਨਾਂ ਤੇ ਕਿੰਨੇ ਪੰਜਾਬੀ ਆ
ਛੋਟਾ ਵੱਡਾ ਕੰਮ ਸਮਝਣ ਵਾਲਿਓ, ਸਾਰੀ ਰਾਤ ਪਾਣੀ ਦੀ ਵਾਰੀ ਲਾਉਣ ਨਾਲੋ ,ਬਰਗਰ ਭਰਕੇ ਦੇਣੇ ਜਾਂ ਆਟੋ ਚਲਾਉਣਾ ਕੋਈ ਔਖਾ ਨਹੀ..
ਪਰ ਸ਼ਰਮ ਮਾਰਦੀ ਆ ਸਾਨੂੰ
ਅਸੀਂ ਸਬਜੀ ਵੇਚਣ ਦੀ ਸ਼ਰਮ ਮੰਨਦੇ ਆ ਪਰ ਲੈਬਾਰਟਰੀ ਖੋਲਕੇ ਮਾਣ ਮਹਿਸੂਸ ਕਰਦੇ ਆਂ ਜਿੱਥੇ ਬਾਹਰ ਮੋਟੇ -ਮੋਟੇ ਅੱਖਰਾਂ ਲਿਖਾਉਂਣੇ ਆ
“ਇੱਥੇ ‘ਥੁੱਕ, ਟੱਟੀ ,ਪੇਸ਼ਾਬ, ਵੀਰਜ ਤੇ ਖੂਨ ਚੈੱਕ ਕੀਤਾ ਜਾਂਦਾ ਹੈ ”
ਅਸੀਂ ਭਈਆ ਨੂੰ ਮਾੜਾ ਕਹਿਣ ਲੱਗੇ ਮਿੰਟ ਮਾਰਦੇ ਆ
ਪਰ ਇਹ ਨੀ ਸੋਚਦੇ ਕਿ ਸਾਡੇ ਭੈਣ ਭਰਾ ਵੀ ਵਿਦੇਸ਼ਾਂ ਚ ਇਹੀ ਕੰਮ ਕਰ ਰਹੇ ਆ ਤੇ ਰੋਜੀ ਰੋਟੀ ਲਈ ਐਮ ਏ ਪਾਸ ਮੁੰਡੇ ਪੀਜ਼ਾ ਸ਼ੌਪ,ਟੈਕਸੀ ਡਰਾਈਵਰ, ਜਾ ਦਿਹਾੜੀ ਕਰ ਰਹੇ ..ਉਥੇ ਨੀ ਸ਼ਰਮ ਆਉਂਦੀ
ਇਕ ਰੇਹੜੀ ਵਾਲਾ ਜਾਂ ਆਟੋ ਵਾਲਾ ਹਜਾਰ ਰੁਪਏ ਦਿਹਾੜੀ ਕਮਾ ਰਿਹਾ ਪਰ ਉਹਨਾ ਚੋ ਜਿਆਦਾਤਰ ਪੰਜਾਬੀ ਨਹੀ ..ਕਿਉਂ?
ਇਥੇ ਕਿਸੇ ਦਾ ਬੀਹ ਸਾਲ ਦਾ ਜਵਾਕ ਸਾਇਕਲ ਤੇ ਨੀ ਚੜਦਾ ਕੰਮ ਮਿਲੇ ਜਾਂ ਨਾ ਮਿਲੇ …ਜਿਮ ਚ ਬਾਡੀ ਬਣਾਉਂਦਾ ਪਰ.. ਪੱਠੇ ਹੱਥੀਂ ਨੀ ਕੁਤਰਦਾ
ਮੋਬਾਈਲ, ਮੋਟਰਸਾਈਕਲ ਜੇ ਅੱਜ ਦੇ ਜਮਾਨੇ ਦੀ ਲੋੜ ਤਾਂ ਕੰਮ ਦੀ ਵੀ ਸਾਨੂੰ ਕੋਈ ਸ਼ਰਮ ਨੀ ਹੋਣੀ ਚਾਹੀਦੀ
ਬਾਕੀ ਜਿਹੜਾ ਇਹਨਾ ਗੱਲਾਂ ਨੂੰ ਹਲੇ ਵੀ ਫੇਸਬੁੱਕੀ ਵਿਦਵਾਨ ਸਮਝਦਾ ਤਾਂ ਮੈਂ ਦੱਸ ਦਿਆਂ ਕਿ ਮੈਂ ਇਕ ਫੌਜੀ ਆ ਤੇ ਸਾਨੂੰ ਝਾੜੂ ਤੋਂ ਲਾ ਕੇ ਬਦੂੰਕ ਤੱਕ ਚਲਾਉਣੀ ਸਿਖਾਈ ਜਾਂਦੀ ਆ(ਕੰਮ ਕਰਮ ਆ) .
..ਕਰਮ ਚ ਸ਼ਰਮ ਨਹੀ ਹੋਣੀ ਚਾਹੀਦੀ(writer unknown)